Fake Feminism.ਅਖੌਤੀ ਨਾਰੀਵਾਦ

 






ਅਖੌਤੀ ਨਾਰੀਵਾਦ 

Fake Feminism.

ਗੱਲ ਸ਼ੁਰੂ ਆਪਾਂ ਗੁਰਬਾਣੀ ਦੀ ਇਕ ਪੰਕਤੀ ਤੋਂ ਕਰਦੇ ਆਂ

ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਜਾਨੁ 

ਸੰਸਾਰ ਵਿੱਚ ਪਹਿਲਾਂ ਇਸਤਰੀ ਤੇ ਬਹੁਤ ਤਰਾਂ ਦੀਆਂ ਪਾਬੰਦੀਆਂ ਸਨ।।ਇਹ ਪਾਬੰਦੀਆਂ ਸਮਾਜਿਕ ਦੇ ਨਾਲ ਨਾਲ ਧਾਰਮਿਕ ਵੀ ਸਨ।।ਇਸਤਰੀ ਨੂੰ ਆਦਿ ਕਾਲ ਤੋਂ ਹੀ ਆਦਮੀਆਂ ਤੋਂ ਨੀਵਾਂ ਸਮਝਿਆ ਜਾਂਦਾ ਰਿਹਾ ਹੈ।।ਪਰ ਗੁਰੂ ਨਾਨਕ ਦੇਵ ਜੀ ਇਸਤਰੀ ਨੂੰ ਬਹੁਤ ਉਪਮਾ ਦਿੱਤੀ ਹੈ ਉਨਾ ਕਿਹਾ ਕਿ ਜੋ ਰਾਜਿਆਂ ਨੂੰ ਸ਼ੂਰਬੀਰਾਂ ਨੂੰ ਜਨਮ ਦੇਂਦੀ ਹੈ ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।।ਬਹੁਤ ਸ਼ਾਸਤਰਾਂ ਦੇ ਗ੍ਰੰਥਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਆਦਮੀ ਪ੍ਰਾਪਤ ਕਰ ਸਕਦਾ ਹੈ ਔਰਤ ਉਹ ਸਭ ਨਹੀਂ ਪ੍ਰਾਪਤ ਕਰ ਸਕਦੀ।।ਕੁਦਰਤੀ ਤੌਰ ਤੇ ਵੀ ਸ਼ਰੀਰਕ ਤੇ ਮਾਨਸਿਕ ਢਾਂਚੇ ਵਿਚ ਵੀ ਬਹੁਤ ਆਦਮੀ ਔਰਤ ਦੇ ਵਿਚ ਬਹੁਤ ਫਰਕ ਹੈ।।

ਪਹਿਲੇ ਸਮੇਂ ਵਿੱਚ ਔਰਤ ਨੂੰ ਕਿਸ ਤਰਾਂ ਜੁਲਮ ਸਹਿਣੇ ਪੈਂਦੇ ਸਨ ਆਪਾਂ ਸਭ ਨੂੰ ਇਸ ਬਾਰੇ ਪਤਾ ਹੈ।।ਆਪਾਂ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਵਿਚ ਆਏ ਇਕ ਤਰਾਂ ਦੇ ਨਾਰੀਵਾਦ ਦੀ ਗੱਲ ਕਰਦੇ ਹਾਂ ਕਿ ਕਿਸ ਤਰਾਂ ਇਸ ਫੈਮੀਨਿਜਮ ਨੇ ਸਾਡੇ ਸਮਾਜਿਕ ,ਆਰਥਿਕ,ਧਾਰਮਿਕ  ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ।ਪਿਛਲੇ ਕੁਝ ਸਾਲਾਂ ਚ ਜਿਵੇਂ ਮੋਬਾਇਲ ਦੇ ਖੇਤਰ ਚ ਉੱਨਤੀ ਆਈ ਸਾਡਾ ਸਮਾਜਿਕ ਢਾਂਚਾ ਬਹੁਤ ਬਦਲ ਗਿਆ ।।ਗੱਲ 1980-90 ਦੀ ਕਰੀਏ।।ਗੱਲ ਆਪਾਂ ਘਰ ਤੋਂ ਸ਼ੁਰੂ ਕਰੀਏ ।।ਇਕ ਘਰ ਦਾ ਵਾਤਾਵਰਨ ਬਹੁਤ ਤਨਾਵਰਹਿਤ ਹੁੰਦਾ ਸੀ।ਜਿਆਦਾਤਾਰ ਔਰਤਾਂ ਘਰ ਸੰਭਾਲ ਦੀਆਂ ਸਨ ਤੇ ਆਦਮੀ ਬਾਹਰੀ ਕੰਮਕਾਜ ਸੰਭਾਲਦੇ ਸਨ।।ਇਹ ਓਹ ਸਮਾਂ ਸੀ ਜਦੋਂ ਔਰਤਾਂ ਤੇ ਨਾ ਤਾਂ ਜਿਆਦਾ ਸਮਾਜਿਕ ਦਬਾਅ ਸੀ ਤੇ ਨਾ ਹੀ ਕੋਈ ਜੁਲਮ ਅੱਤਿਆਚਾਰ ਹੁੰਦਾ ਸੀ ਜਿਵੇ ਪਹਿਲੇ ਸਮੇਂ ਵਿਚ ਹੁੰਦਾ ਸੀ ਪਰ ਅੱਜ ਜੇ ਹਾਲਾਤ ਬਹੁਤ ਹੀ ਭਿੰਨ ਹਨ।।ਇਸ ਬਾਰੇ ਸਾਨੂੰ ਸਭ ਨੂੰ ਪਤਾ ਹੈ ਇਹ ਜੋ ਫੈਮੀਨਿਜਮ ਦਾ ਤੂਫਾਨ ਆਇਆ ਇਸ ਨੇ ਸਮਾਜ ਦੀਆਂ ਬਹੁਤ ਸਾਰੀਆਂ ਮਾਨ ਮਰਿਯਾਦਾ ਨੂੰ ਤੋੜ ਕੇ ਰੱਖ ਦਿਤਾ ਤੇ ਸਾਡਾ ਸਮਾਜਿਕ ਢਾਂਚਾ ਜੋ ਇਕ ਆਦਰਸ਼ ਪਰਿਵਾਰ ਤੋਂ ਸ਼ੁਰੂ ਹੁੰਦਾ ਸੀ ਤਹਿਸ ਨਹਿਸ ਹੋ ਗਿਆ।।

ਅੱਜ ਦੀ ਮਾਡਰਨ ਔਰਤ ਦੀ ਆਪਣੀ ਆਜਾਦੀ ਨਾਲ ਕਿਸੇ ਤਰਾਂ ਦਾ ਸਮਝੌਤਾ ਨਹੀਂ ਕਰਨਾ ਚਾਹੁੰਦੀ।ਜਿਸ ਕਰਕੇ ਪਰਿਵਾਰਿਕ ਤਾਣਾ ਬਾਣਾ ਉਲਝ ਗਿਆ ਹੈ।।ਪਹਿਲਾਂ ਇਕ ਪਰਿਵਾਰਿਕ ਤੇ ਸਮਾਜਿਕ  ਮਾਨ ਮਰਿਆਦਾ ਕਰਕੇ ਬਹੁਤ ਰਿਸ਼ਤੇ ਨਿਭਾ ਜਾਂਦੇ ਸਨ ।ਪਰ ਅੱਜ ਦੀ ਔਰਤ ਆਪਣੀ ਜਿੰਦਗੀ ਨੂੰ ਆਪਣੇ ਢੰਗ ਨਾਲ ,ਆਪਣੀ ਮਰਜੀ ਨਾਲ ਜਿਊਣਾ ਪਸੰਦ ਕਰ ਦੀ ਹੈ।ਇਸ ਕਰਕੇ ਬਹੁਤ ਰਿਸ਼ਤੇ ਟੁੱਟ ਰਹੇ ਹਨ।ਵੈਸੇ ਵੇਖਿਆ ਜਾਵੇ ਤਾਂ ਔਰਤ ਦਾ ਸ਼ੋਸ਼ਣ ਹੁਣ ਪਹਿਲਾਂ ਨਾਲੋਂ ਵਧੇਰੇ ਹੈ ਕਾਰਨ ਪਹਿਲਾਂ ਆਦਮੀ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਸੀ।।ਪਰ ਹੁਣ ਇਸ ਸ਼ੋਸ਼ਣ ਲਈ ਆਪ ਜਿੰਮੇਵਾਰ ਹੈ।ਸੋਸਲ ਮੀਡੀਆ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਇਕ ਔਰਤ ਆਪਣੀ ਨਿਜਤਾ ਨਾਲ ਆਪ ਹੀ ਖਿਲਵਾੜ ਕਰ ਰਹੀ ਹੈ।।ਇਸ ਫੇਕ ਫੈਮੀਨਿਜਮ ਦਾ ਸ਼ਿਕਾਰ ਆਮ ਤੌਰ ਤੇ ਮਿਡਲ ਵਰਗ ਤੇ ਇਸ ਤੋਂ ਹੇਠਲੇ ਵਰਗ ਦੀਆਂ ਔਰਤਾਂ ਸਹਿਜੇ ਹੀ ਹੋ ਜਾਂਦੀਆਂ ਹਨ ਤੇ ਜਿਸ ਦੇ ਫਲਸਵਰੂਪ ਉਹਨਾਂ ਦਾ ਸਾਰਾ ਜੀਵਨ ਕੁਝ ਸਮੇਂ ਬਾਅਦ ਨਰਕ ਹੋ ਜਾਂਦਾ ਹੈ।ਇਸ ਫੇਕ ਫੈਮਿਨਿਜਮ ਨੂੰ ਉਤਸ਼ਾਹਿਤ ਕਰਨ ਲਈ ਕੁਝ ਚਾਲਾਕ ਔਰਤਾਂ ਤੇ ਆਦਮੀ ਜਿੰਮੇਵਾਰ ਹਨ ।।ਸੋਸਲ ਮੀਡੀਆ ਤੇ ਤਰਾਂ ਤਰਾਂ ਦੇ ਵੀਡੀਓ ,ਰੀਲਾਂ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰਾਂ ਕੁਝ ਵਿਊਜ ਲਈ ਚੰਗੇ ਘਰਾਂ ਦੀਆਂ ਬੱਚਿਆਂ ਵਾਲੀਆਂ ਔਰਤਾ ਅਸ਼ਲੀਲਤਾ ਦੀ ਕਿਸ ਤਰਾਂ ਹੱਦ ਟੱਪਦੀਆਂ ਹਨ ਤੇ ਓਹਨਾਂ ਨੂੰ ਕੋਈ ਰੋਕ ਟੋਕ ਸੰਗ ਸ਼ਰਮ ਮਹਿਸੂਸ ਨਹੀਂ ਹੁੰਦੀ ਤੇ ਓਹਨਾਂ ਨੂੰ ਦੇਖ ਦੇਖ ਹੋਰ ਬਹੁਤ ਇਸ ਤਰਾਂ ਕਰਨ ਲੱਗਦੀਆਂ ਹਨ।।ਪਹਿਲਾਂ ਜੋ ਔਰਤ ਦੀ ਘਰ ਵਿੱਚ ਨਿਜਤਾ ਸੀ।।ਸੁਰੱਖਿਅਤ ਸੀ।ਬਹੁਤ ਇਸ ਤਰਾਂ ਦੀਆਂ ਅਣਮਨੁੱਖੀ ਘਟਨਾਵਾਂ ਜੋ ਸਾਡੀਆਂ ਧੀਆਂ ਭੈਣਾ ਨਾਲ ਵਾਪਰਦੀਆਂ ਹਨ ਓਹਨਾਂ ਲਈ ਇਹ ਫੈਮੀਨਿਜਮ ਤੇ ਸ਼ੋਸ਼ਲ ਮੀਡੀਆ ਹੀ ਸਿੱਧੇ ਜਾਂ ਅਸਿੱਧੇ ਤੌਰ ਤੇ ਜਿੰਮੇਵਾਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰਾਂ ਅਸੀਂ ਮਾਹੌਲ ਸਿਰਜ ਰਹੇ ਹਾਂ ਇਹ ਘਟਨਾਵਾਂ ਹੋਰ ਵਧਣਗੀਆਂ।।

ਇਹ ਅਖੌਤੀ ਫੈਮੀਨਿਜਮ ਤੇ ਆਜਾਦੀ ਦੀ ਭਾਵਨਾ ਤੇ ਔਰਤ ਦੀ ਕੁਦਰਤੀ ਸਰੀਰਕ ਤੇ ਮਾਨਸਿਕ ਸੰਰਚਨਾ ਕਾਰਨ ਸਾਡੇ ਕਲਚਰ ਤੇ ਰਹਿਣ ਸਹਿਣ ਪਰਿਵਾਰਿਕ ਸਿਸਟਮ ਆਦਿ ਬਹੁਤ ਪਹਿਲੂ ਹਨ ਜਿਸ ਕਰਕੇ ਇਹ ਅਖੌਤੀ ਫੈਮੀਨਿਜਮ ਸਮਾਜ ਲਈ ਤੇ ਖੁਦ ਔਰਤ ਲਈ ਨੁਕਸਾਨ ਦਾ ਕਾਰਨ ਹੈ।।

ਅੱਜ ਦੇ ਦੌਰ ਵਿੱਚ ਨਿਜਤਾ ਦਾ ਮਹੱਤਵ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਹੈ।।ਸ਼ੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੇ ਇਸ ਨਿਜਤਾ ਦੇ ਮਹਤਵ ਨੂੰ ਖੂੰਜੇ ਲਾ ਦਿੱਤਾ ਹੈ।।ਆਪਣੀ ਹਰ ਗੱਲ ਨੂੰ ਸ਼ੋਸ਼ਲ ਮੀਡੀਆ ਤੇ ਪਬਲਿਸ਼ ਕਰਨਾ ਜਿਸ ਵਿਚ ਔਰਤਾ ਦੀ ਸ਼ਮੂਲੀਅਤ ਬਹੁਤ ਹੈ ਸਹੀ ਨਹੀਂ ਹੈ।।ਕਿਸੇ ਕਲਾ,ਗੁਣ,ਜਾਂ ਹੋ ਕੋਈ ਇਸ ਤਰਾਂ ਦਾ ਜਿਸ ਨਾਲ ਕਿਸੇ ਨੂੰ ਸੇਧ ਮਿਲਦੀ ਹੋਵੇ ਪਬਲਿਸ਼ ਕਰਨਾ ਬੁਰਾ ਨਹੀਂ।।ਪਰ ਨੰਗੇਜਵਾਦ,ਅਸ਼ਲੀਲਤਾ, ਘਟੀਆ ਗਾਣਿਆ ਤੇ ਲਿਪਸਿੰਗਗ ਕਰਕੇ ਵੀਡੀਓ ਅਪਲੋਡ ਕਰਨ ਨਾਲੋਂ ਤਾਂ ਉਸ ਸਮੇਂ ਦਾ ਸਾਨੂੰ ਸਾਰਥਿਕ ਇਸਤੇਮਾਲ ਕਰਨਾ ਚਾਹੀਦਾ ਹੈ

ਸਾਨੂੰ ਆਪਣੇ ਨਿੱਜੀ ਲਾਭ ਕਰਕੇ ਇਸ ਫੈਮੀਨਿਜਮ ਨੂੰ ਇਕ ਗਲਤ ਦਿਸ਼ਾ ਵੱਲ ਤੋਰਨ ਵਾਲਿਆਂ ਤੋਂ ਬਚਣਾ ਹੈ ।।ਜਿਸ ਨਾਲ ਸਾਡਾ ਪਰਿਵਾਰ ਤੇ ਸੁਰੱਖਿਅਤ ਰਹੇਗਾ ਹੀ ਤੇ ਇਕ ਤੰਦਰੁਸਤ ਸਮਾਜ ਦੀ ਨੀਂਹ ਹੋਰ ਮਜਬੂਤ ਹੋਵੇਗੀ।।

ਇਹ ਕੁਝ ਵਿਚਾਰ ਸਨ।।ਹਰ ਇਕ ਔਰਤ ਨੰ ਪੂਰਾ ਹੱਕ ਹੈ ਪੜਾਈ ਕਰਨ ਦਾ ਆਪਣਾ ਜੀਵਨ ਵਧੀਆ ਬਣਾਉਣ ਦਾ ਪਰ ਇਸ ਸ਼ੋਸ਼ਲ ਮੀਡੀਆ ਦੀ ਉਸ ਦਲਦਲ ਤੋਂ ਵੀ ਬਚਣਾ ਹੈ ਜੋ ਔਰਤ ਦੀ ਨਿਜਤਾ ,ਇੱਜਤ ਤੇ ਪਰਿਵਾਰਿਕ ਤੇ ਸਮਾਜਿਕ ਜੀਵਨ ਲਈ ਖਤਰਾ ਬਣੇ।ਕਿਉਂਕਿ ਸਾਡੇ ਦੇਸ਼, ਸਾਡੇ ਕਲਚਰ ਅਤੇ ਪਰਿਵਾਰਿਕ ਸਿਸਟਮ ਕਰਕੇ ਇਕ ਔਰਤ ਨਾਲ ਇਕੱਲੀ ਉਸਦੀ ਹੀ ਇਜਤ ਹੀ ਨਹੀਂ ਉਸਦੇ ਪਤੀ ,ਬੱਚਿਆਂ ,ਮਾਂ ਬਾਪ ,ਭੈਣ ਭਰਾਵਾਂ ਦੀ ਇਜਤ ਵੀ ਜੁੜੀ ਹੁੰਦੀ ਹੈ।ਇਸ ਲਈ ਇਸ ਇਕ ਤਰਾਂ ਦੇ ਫੇਕ ਫੈਮੀਨਿਜਮ ਦੇ ਪ੍ਰਭਾਵ ਹੇਠ ਆਉਣ ਤੋਂ ਬਚਣਾ ਤੇ ਦੂਸਰਿਆਂ ਨੂੰ ਬਚਾਉਣਾ ਹਰ ਇਕ ਔਰਤ ਦੀ ਮੁੱਢਲੀ ਜਿੰਮੇਵਾਰੀ ਵੀ ਹੈ।

ਕਿਸੇ ਨੂੰ ਕੋਈ ਗੱਲ ਨਾਲ ਠੇਸ ਪਹੁੰਚੀ ਹੋਵੇ ਤਾਂ ਮੁਆਫ ਕਰਨਾ।

ਜਗਦੀਪ ਸਿੰਘ ਧੁੰਨਾ

+917988202029


Comments

Popular posts from this blog

ਅਮਰੀਕਾ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਪੀਡ ਚੈਕ ਕੀਤੀ।ਲਗਜ਼ਰੀ ਗੱਡੀ ਦੌੜਾ ਕੇ ਸਪੀਡੋ ਸਪੀਡੀ ਹੋ ਗਏ ਰਾਜਾ ਵੜਿੰਗ

5 मिनट पहले /40 km away Jakhau Port चक्रवात गुजरात तट से 177 किमी दूर अब तक 74,000 को निकाला गया Latest update/Tropical Cyclone Biparjoy भुचाल गुजरात चक्रवात बिपारजॉय लेटेस्ट अपडेट

1100 ब्राह्मणों की मौत की घटना!!!