ਤਾਲਿਬਾਨਾਂ ਦਾ ਨਵਾਂ ਫਰਮਾਨ ਅਫੀਮ ਦੀ ਖੇਤੀ ਤੇ ਪਾਬੰਦੀ.ਪੰਜਾਬ ਦੇ ਦੁਸ਼ਮਣ ਜੋ ਇਸ ਦੀ ਖੇਤੀ ਦੀ ਮੰਗ ਪੰਜਾਬ ਲਈ ਕਰਦੇ ਹਨ ।ਕਿਉਂ? ਪੜੋ ਇਸ ਬਲਾਗ ਚ

 

ਤਾਲਿਬਾਨ ਦਾ ਨਵਾਂ ਫ਼ਰਮਾਨ, ਅਫਗਾਨਿਸਤਾਨ ਚ ਅਫੀਮ ਦੀ ਖੇਤੀ ਤੇ ਲਾਈ ਪਾਬੰਦੀ । ਉਲੰਘਣਾ ਕਰਨ ਵਾਲੇ ਨੂੰ ਗੋਲੀ ਮਾਰਨ ਤੱਕ ਦਾ ਹੁਕਮ

ਤਾਲਿਬਾਨਾਂ ਨੇ ਅਫੀਮ ਦੀ ਫਸਲ ਕੀਤੀ ਤਬਾਹ

ਅਫਗਾਨਿਸਤਾਨ ਦੇ ਤਾਲਿਬਾਨਾਂ ਨੇ ਪਿਛਲੇ 5 ਮਹੀਨਿਆਂ ਤੋਂ ਇਕ ਮੁਹਿੰਮ ਚਲਾ ਕੇ ਜਿੱਥੇ ਜਿੱਥੇ ਅਫੀਮ ਦੀ ਖੇਤੀ ਹੋ ਰਹੀ ਹੈ ਓਥੇ ਫਸਲ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ।।ਅਫਗਾਨੀ ਤਾਲਿਬਾਨੀ ਨੇਤਾਵਾਂ ਅਨੁਸਾਰ ਅਫੀਮ ਦੀ ਵਰਤੋਂ ਸਾਡੀਆਂ ਧਾਰਮਿਕ ਮਾਨਤਾਵਾ ਦੇ ਖਿਲਾਫ ਹੈ।।ਇੱਥੋਂ ਦੀ ਨਵੀਂ ਜੈਨਰੇਸ਼ਨ ਨੂੰ ਇਸਦੀ ਲਤ ਲਗ ਰਹੀ ਹੈ।।ਇਸ ਨਾਲ ਇਕੱਲਾ ਸਾਡਾ ਅਫਗਾਨਿਸਤਾਨ ਹੀ ਨਹੀਂ ਪੂਰਾ ਮੁਲਕ ਪ੍ਰਭਾਵਿਤ ਹੁੰਦਾ ਹੈ।।ਇਸ ਲਈ ਅਸੀਂ ਭਵਿੱਖ ਵਿਚ ਇਸ ਦੀ ਖੇਤੀ ਤੇ ਰੋਕ ਲਗਾਉਣ ਜਾ ਰਹੇ ਹਾਂ।।ਅਫਗਾਨਿਸਤਾਨ ਦੇ ਕੁਝ ਇਲਾਕਿਆਂ ਵਿਚ ਓਹਨਾਂ ਦੀ ਇਸ ਕਾਰਵਾਈ ਦਾ ਵਿਰੋਧ ਹੋ ਰਿਹਾ ਹੈ।।ਤਾਲਿਬਾਨ ਦੇ ਸੁਪਰੀਮ ਲੀਡਰ ਹੇਬਤੁੱਲਾ ਅਖੁੰਦਜ਼ਾਦਾ ਨੇ ਇੱਕ ਫ਼ਰਮਾਨ ਵਿੱਚ ਕਿਹਾ ਕਿ ਦੇਸ਼ ਵਿੱਚ ਅਫੀਮ ਦੀ ਖੇਤੀ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਵੀ ਪਾਬੰਦੀ ਹੈ।ਉਹਨਾਂ ਨੇ ਅਫੀਮ ਦੀ ਖੇਤੀ ਦੇ ਨਾਲ-ਨਾਲ ਹਰ ਕਿਸਮ ਦੇ ਨਾਜਾਇਜ਼ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਤੇ ਸਖਤ ਪਾਬੰਦੀ ਦਾ ਐਲਾਨ ਕੀਤਾ।

ਫ਼ਰਮਾਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਫ਼ਰਮਾਨ ਦੀ ਉਲੰਘਣਾ ਕਰਦਾ ਹੈ ਅਤੇ ਅਫੀਮ ਦੀ ਖੇਤੀ ਕਰਦਾ ਹੈ, ਤਾਂ ਉਸਦੀ ਫ਼ਸਲ ਨਸ਼ਟ ਕਰ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਨੂੰ ਸ਼ਰੀਆ ਕਾਨੂੰਨ ਦੇ ਆਧਾਰ 'ਤੇ ਸਜ਼ਾ ਦਿੱਤੀ ਜਾਵੇਗੀ।

ਅਫਗਾਨਿਸਤਾਨ ਦੁਨੀਆ ਦੇ ਚੋਟੀ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਸ ਸਮੇਂ ਸੜਕਾਂ 'ਤੇ ਨਸ਼ੇੜੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਗੱਲ ਓਹਨਾਂ ਦੀ ਜੋ ਪੰਜਾਬ ਚ ਅਫੀਮ ਦੀ ਖੇਤੀ ਦੀ ਮੰਗ ਕਰਦੇ ਹਨ

ਇਸ ਤੋਂ ਪਹਿਲਾਂ ਜਿਹੜੇ ਜਿਆਦਾ ਕਾਹਲੇ ਹਨ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਵੇ ਓਹ ਚੀਨ ਦਾ ਇਤਿਹਾਸ ਪੜ ਲਵੋ। 1729 ਇੱਥੋਂ ਦੇ ਇਕ ਸਿਆਣੇ ਰਾਜੇ ਨੇ ਪੂਰੀ ਤਰਾਂ ਅਫੀਮ ਤੇ ਚੀਨ ਵਿਚ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਓਹਨੇ ਵੇਖਿਆ ਕਿ ਚੀਨੀਆਂ ਦੀ ਤਾਂ ਪੀਨਕ ਲੱਗੀ ਰਹਿੰਦੀ ਆ ਮਤਲਬ ਭਿਆਨਕ ਰੂਪ ਵਿੱਚ ਲਤ ਲੱਗ ਚੁੱਕੀ ਹੈ ਪਰ ਫਿਰ 100 ਸਾਲ ਬਾਅਦ ਚੀਨੀ ਇਸ ਆਦਤ ਤੋਂ ਮੁਕਤੀ ਨਾ ਪਾ ਸਕੇ ਤੇ ਬਾਹਰ ਦੇ ਦੋਸ਼ਾਂ ਚ ਅਫੀਮ ਭੇਜਣੀ ਸ਼ੁਰੂ ਕਰ ਦਿੱਤੀ ਜਿੰਨਾ ਚ ਬ੍ਰਿਟੇਨ ਪ੍ਰਮੁੱਖ ਸੀ ।ਜਦੋਂ ਬ੍ਰਿਟੇਨ ਨੂੰ ਪਤਾ ਲੱਗਿਆ ਤਾਂ 1839 ਤੋਂ 1842 ਤੱਕ ਇਕ ਯੁੱਧ ਹੋਇਆ ਬ੍ਰਿਟੇਨ ਤੇ ਚੀਨ ਵਿਚਕਾਰ ਜਿਸ ਨੂੰ ਅਫੀਮ ਯੁੱਧ ਕਿਹਾ ਜਾਂਦਾ ਹੈ ।ਚੀਨ ਨੂੰ ਹੋਰ ਬਹੁਤ ਨੁਕਸਾਨ ਇਸ ਅਫੀਮ ਦੀ ਫਸਲ ਦੀ ਓਪਨ ਖੇਤੀ ਦੇ ਹੋਏ ਹਨ ।ਹੁਣ ਓਥੇ ਸਖਤ ਪਾਬੰਦੀ ਹੈ ਤੇ ਇਧਰ ਸਾਡੇ ਪੰਜਾਬ ਵਾਲੇ ਜਿਹੜੇ ਆਪ ਮੋਟੀ ਖਾਂਦੇ ਹਨ ਰੋਜ ਈ ਆਉਣ ਵਾਲੀਆ ਨਸਲਾਂ ਲਈ ਕੰਡੇ ਬੀਜਣ ਨੂੰ ਤਿਆਰ ਹਨ।।ਮੇਰੀ ਓਹਨਾਂ ਵੀਰਾ ਨੂੰ ਸਲਾਹ ਹੈ ਕਿ ਥੋੜੀ ਦੂਰ ਦ੍ਰਿਸ਼ਟੀ ਨਾਲ ਵੇਖੋ ।ਪੰਜਾਬ ਨੂੰ ਨਾ ਓਸ ਪਾਸੇ ਵੱਲ ਤੋਰੋ ਜਿੱਥੋਂ ਵਾਪਿਸ ਆਉਣਾ ਮੁਸ਼ਕਿਲ ਆ।।ਜੋ ਵੀਰ ਇਸ ਦੇ ਨਸ਼ੇ ਦੇ ਸ਼ਿਕਾਰ ਹਨ ਓਹ ਆਪਣਾ ਇਲਾਜ ਕਰਵਾਓ ਜਾਂ ਆਪਣਾ ਬੰਦੋਬਸਤ ਕਰੋ ਪਰ ਇਸ ਫਸਲ ਨੂੰ ਖੇਤੀ ਲਈ ਪੰਜਾਬ ਚ ਪ੍ਰੋਮੋਟ ਨਾ ਕਰੋ।।

ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ।।ਬੜੇ ਚਿਰਾ ਬਹੁਤ ਇਸ ਤਰਾਂ ਦੀਆਂ ਵੀਡੀਓ ਜੋ ਸਿਰਫ ਵਿਊ ਲੈਣ ਲਈ  ਜਾਂ ਕੁਝ ਥਾਵਾਂ ਤੇ ਧਰਨੇ ਆਦਿ ਵੀ ਲੱਗੇ ਵੇਖਦੇ ਹਾਂ ਜਿਸ ਵਿਚ ਪੰਜਾਬ ਲਈ  ਅਫੀਮ ਦੀ ਖੇਤੀ ਦੀ ਮੰਗ ਜੋਰ ਸ਼ੋਰ ਨਾਲ ਕਈ ਸਿਆਣੇ ਸਮਝਦਾਰ ਤੇ ਪੜੇ ਲਿਖੇ ਬੰਦੇ ਕਰਦੇ ਆਮ ਈ ਵੇਖੇ ਜਾ ਸਕਦੇ ਹਨ। ਹੁਣ ਤੁਸੀਂ ਸੋਚੋ ਅਫਗਾਨਿਸਤਾਨ ਹੁਣ ਜਾਗਿਆ। ਉਸ ਨੂੰ ਹੁਣ ਪਤਾ ਲੱਗਾ ਕਿ ਇਸ ਅਫੀਮ ਦੀ ਖੇਤੀ ਨੇ ਪੂਰੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਤੇ ਦੇਸ਼ ਨੂੰ ਹਾਸ਼ੀਏ ਤੇ ਲੈ ਆਂਦਾ।।ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਦੀਆਂ ਤੋਂ ਅਫੀਮ ਇਕ ਔਸੁੱਧੀ ਦੇ ਰੂਪ ਵਿਚ ਵਰਤੀ ਜਾਂਦੀ ਰਹੀ ਹੈ।।ਇਸ ਵਿਚ ਬਹੁਤ ਕੁਦਰਤੀ ਗੁਣ ਹਨ ਇੱਥੇ ਨਾਲ ਇਹ ਚੇਤਾਵਨੀ ਵੀ ਹੈ ਕਿ ਸਿਰਫ ਦਵਾਈ ਦੇ ਰੂਪ ਵਿੱਚ ਹੀ ਵਰਤੀ ਜਾਵੇ ਓਹ ਵੀ ਡਾਕਟਰ ਦੀ ਸਲਾਹ ਅਨੁਸਾਰ ਨਹੀਂ ਤਾਂ ਇਸ ਦੀ ਲੱਤ ਲੱਗ ਜਾਂਦੀ ਹੈ ਇਸਨੂੰ ਛੱਡਣ ਲਈ ਬਹੁਤ ਵੱਡੀ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ।ਇਸਦਾ ਜਿਆਦਾ ਇਸਤੇਮਾਲ ਪੈਸੇ ਦੇ ਨਾਲ ਨਾਲ ਸਰੀਰ ਨੂੰ ਵੀ ਖਤਮ ਕਰਦਾ ਹੈ।।ਜਿਹੜੇ ਵੀਰ ਇਸ ਦੀ ਖੇਤੀ ਦੀ ਮੰਗ ਕਰਦੇ ਆ ਓਹਨਾਂ ਨੂੰ ਬੇਨਤੀ ਆ ਕਿ ਪਹਿਲੀ ਗੱਲ ਇਸ ਦੀ ਖੇਤੀ ਸਰਕਾਰੀ ਰੇਖ ਦੇਖ ਹੇਠ ਹੁੰਦੀ ਤੇ ਇਸ ਵਿੱਚੋਂ ਕੋਈ ਜਿਆਦਾ ਕਮਾਈ ਵਾਲੀ ਗੱਲ ਨਹੀਂ ਹੈ।ਸਿਰਫ ਜੋ ਇਸਦੀ ਸਮੱਗਲਿੰਗ ਕਰਦੇ ਆ ਓਹਨਾਂ ਨੂੰ ਕਮਾਈ ਆ ਤੇ ਇਕ ਨਾ ਇਕ ਦਿਨ ਓਹ ਵੀ ਕਾਨੂੰਨ ਦੇ ਹੱਥੇ ਚੜ ਜਾਂਦੇ ਆ ਤੇ ਸਾਰੀ ਕਮਾਈ ਇਕ ਦਿਨ ਚ ਈ ਲੱਗ ਜਾਂਦੀ ਆ ਜਾਂ ਫਿਰ ਬੀਮਾਰੀਆ ਤੇ ਇਹਨਾਂ ਦੇ ਧੰਨ ਦਾ ਨਾਸ਼ ਹੋ ਜਾਂਦਾ ਹੈ ਕਿਉਂਕਿ ਨਸ਼ੇ ਦਾ ਵਪਾਰ ਸਭ ਤੋਂ ਵੱਡਾ ਪਾਪ ਕਰਮ ਹੈ।

ਦੂਜੀ ਗੱਲ ਜੋ ਇਸਦੀ ਖੇਤੀ ਦੀ ਮੰਗ ਕਰਦੇ ਆ ਓਹਨਾਂ ਦੀ ਉਮਰ 40 ਸਾਲਾਂ ਤੋ ਉਪਰ ਆ।ਓਹਨਾਂ ਦੀ ਅੱਧੀ ਲੰਘ ਗਈ ਤੇ ਅੱਧੀ ਆਏ ਈ ਓਹੜ ਪੋਹੜ ਕਰਕੇ ਲੰਘਾ ਲਓ ਪਰ ਤੁਸੀਂ ਕਿਉਂ ਆਉਣ ਆਲੀ ਪੀੜੀ ਲਈ ਕੰਡੇ ਬੀਜਣੇ ਆ ਜਦੋਂਕਿ ਤਹਾਨੂੰ ਪਤਾ ਚਾਹੇ ਕੋਈ ਵੀ ਨਸ਼ਾ ਹੋਵੇ ਕਿੰਨਾ ਮਾੜਾ ਸ਼ਰੀਰ ਲਈ ਬਜਾਇ ਚਿੱਟੇ ਦਾ ਬਦਲ ਅਫੀਮ ਜਾਂ ਪੋਸਤ ਨਾਲੋਂ ਮੈਡੀਕਲ ਇਲਾਜ ਤੇ ਨਸ਼ਾ ਛਡਾਉਣ ਦੀਆਂ ਪੱਧਤੀਆਂ ਦਾ ਇਸਤੇਮਾਲ ਕਰਨ ਦਾ ਰਾਹ ਕਿਉਂ ਨੀ ਲੱਭਦੇ? ਤੁਸੀਂ ਕਿਉਂ ਪੰਜਾਬੀਆਂ ਨੂੰ ਅਫੀਮਚੀ ਬਣਾਉਣਾ ਚਾਹੁੰਦੇ ਹੋ ਜੇ ਵਹਿਮ ਆ ਤਾ ਅਫਗਾਨਿਸਤਾਨ ਨੂੰ ਵੇਖ ਲਵੋ। ਫਿਰ ਤਰਕ ਦੇਣ ਗੇ ਜੇ ਤੁਸੀਂ ਪੰਜਾਬ ਦੀ ਜਵਾਨੀ ਨੂੰ ਚਿੱਟੇ ਤੋਂ ਬਚਾਉਣਾ ਤਾਂ ਅਫੀਮ ਦੀ ਖੇਤੀ ਜਰੂਰੀ ਆ।।ਕੀ ਇਕ ਨਸ਼ੇ ਨੂੰ ਛੁਡਵਾਉਣ ਲਈ ਦੂਜੇ ਨਸ਼ੇ ਦਾ ਸਹਾਰਾ ਦੇਣਾ ਕਿਹੜੀ ਸਮਝਦਾਰੀ ਆ।ਜੋ ਵੀ ਕੋਈ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਓਹਦਾ ਡਾਕਟਰੀ ਇਲਾਜ ਕਰਕੇ ਓਸ ਨੂੰ ਵਾਪਿਸ ਜੀਵਨ ਧਾਰਾ ਨਾਲ ਜੋੜਿਆ ਜਾਵੇ।।ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਆਹ 20-25 ਅਮਲੀਆਂ ਪਿੱਛੇ ਲੱਗ ਕੇ ਐਵੇ ਨਾ ਪੰਜਾਬ ਚ ਅਫੀਮ ਦੀ ਖੇਤੀ ਦੇ ਕੰਡੇ ਬੀਜ ਦਿਓ ਜੇਹੜੇ ਸਾਡੀਆਂ ਆਉਣ ਵਾਲੀਆਂ ਪੁਖਤਾ ਨੂੰ ਲਹੂ ਲੁਹਾਣ ਕਰ ਦੇਣ।ਪੰਜਾਬੀਓ ਤੁਸੀਂ ਵੀ ਜਾਗੋ ਆਹ ਜਿਹੜੇ ਸ਼ੋਸ਼ਲ ਮੀਡੀਆ ਤੇ ਤੀਜੇ ਦਿਨ ਅਫੀਮ ਦੀ ਖੇਤੀ ਲਈ ਵੀਡੀਓ ਪਾਉਂਦੇ ਆ ਇਹ ਤੁਹਾਡੀਆਂ ਆਉਣ ਆਲਿਆ ਪੀੜੀਆਂ ਦੇ ਦੁਸ਼ਮਣ ਆ।।ਛੋਟੇ ਹੁੰਦਿਆਂ ਨੂੰ ਜਿਨਾਂ ਨੂੰ ਚਿੱਤੜ ਧੋਣੇ ਨਹੀਂ ਆਉਂਦੇ ਸੀ ਓਹ ਸ਼ੋਸ਼ਲ ਮੀਡੀਆ ਤੇ ਅਫੀਮ ਦੀ ਖੇਤੀ ਦੇ ਗੁਣ ਦੱਸਦੇ ਹਨ।।ਪੰਜਾਬ ਨੂੰ ਨਹੀਂ ਚਾਹੀਦੀ ਇਹੋ ਜਿਹੀ ਖੇਤੀ ਜਿਹੜੀ ਆਉਣ ਆਲੀ ਜੈਨਰੇਸ਼ਨ ਲਈ ਕਾਲ ਬਣ ਜਾਵੇ ਤੇ ਪੰਜਾਬ ਦੀ ਸੋਨੇ ਵਰਗੀ ਤੇ ਤੂਫਾਨਾਂ ਨੂੰ ਰੋਕਣ ਵਾਲੀ ਜਵਾਨੀ ਇਸ ਨਸ਼ੇ ਦੀ ਗੁਲਾਮ ਹੋਜੇ।

ਬਾਕੀ ਪੰਜਾਬ ਸਰਕਾਰ ਆਹ ਨਸ਼ੇ ਆਦਿ ਗਾਣਿਆ ਤੇ ਰੀਲਾਂ ਪਾਉਂਦੇ ਜਾ ਗਾਣੇ ਗਾਉਂਦੇ ਆ ਓਹਨਾਂ ਦੇ ਸ਼ੋਸ਼ਲ ਮੀਡੀਆ ਸਦਾ ਲਈ ਬੰਦ ਕਰੇ ਸਰਕਾਰ।।।

ਬਾਕੀ ਜਿਹੜੇ ਵੀਰ ਪਹਿਲਾਂ ਅਫੀਮ ਦੀ ਆਦਤ ਦਾ ਸ਼ਿਕਾਰ ਹਨ ਓਹ ਆਪਣਾ ਕਿਵੇਂ ਨਾ ਕਿਵੇਂ ਆਪਣਾ ਓਹੜ ਪੋਹੜ ਕਰੋ।ਕੋਈ ਡਾਕਟਰ ਦੀ ਸਲਾਹ ਲਵੋ।ਮਨ ਕਰੜਾ ਰੱਖੋ ਜੋ ਵੀ ਕਰੋ ਪਰ ਇਸ ਦੀ ਪੰਜਾਬ ਚ ਖੇਤੀ ਦੀ ਮੰਗ ਦਾ ਸਾਥ ਨਾ ਦਿਓ।ਨਹੀਂ ਤਾਂ ਕੁਝ ਸਾਲਾਂ ਚ ਪੰਜਾਬੀਆਂ ਤੇ ਅਫਗਾਨੀਆਂ ਚ ਜਿਆਦਾ ਫਰਕ ਨਹੀਂ ਰਹਿਣਾ।ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ।।ਇਥੇ ਲੰਗਰ ਚਲਦੇ ਆ।।ਪਹਿਲਾਂ ਈ ਰੱਬ ਨੇ ਬਹੁਤ ਬਰਕਤਾਂ ਪੰਜਾਬ ਦੀ ਝੋਲੀ ਪਾਈਆਂ ਹਨ ।।ਇਸ ਪੰਜਾਬ ਨੂੰ ਇਸ ਤਰਾਂ ਦੀ ਖੇਤੀ ਤੇ ਉਸ ਦੀ ਆਮਦਨ ਦੀ ਕੋਈ ਲੋੜ ਨਹੀਂ ਜੋ ਇਸਦੇ ਸੋਨੇ ਵਰਗਾ ਪੁੱਤਰਾਂ ਨੂੰ ਨਸ਼ਈ ਅਮਲੀ ਤੇ ਭੰਗੀ ਬਣਾ ਦੇਵੇ ਤੇ ਜਦੋਂ ਪੂਰੀ ਦੁਨੀਆ ਟੈਕਨਾਲੋਜੀ ਦੇ ਸ਼ਿਖਰ ਤੇ ਹੋਵੇ ਤੇ ਪੰਜਾਬ ਦੇ ਆਉਣ ਵਾਲੇ ਪੋਤੇ ਪੜਪੋਤੇ ਇਹਨਾਂ ਅਫਗਾਨੀਆਂ ਵਾਂਗ ਆਪਣੇ ਅਫੀਮ ਦੇ ਖੇਤਾਂ ਦੀ ਰਾਖੀ ਕਰਦੇ ਫਿਰਨ।।ਪੰਜਾਬ ਨੂੰ ਇਸ ਨਾਲੋਂ ਰਵਾਇਤੀ ਫਸਲਾਂ ਹੀ ਠੀਕ ਹਨ।ਆਮਦਨ ਵਧਾਉਣ ਤਾਂ ਮਿਹਨਤ ਕਰੋ।।ਸਿਹਤ ਚੰਗੀ ਰੱਖਣੀ ਤਾਂ ਕਸਰਤ ਕਰੋ ,ਪੌਸ਼ਟਿਕ ਭੋਜਨ ਖਾਓ ਤੇ ਰਿਸ਼ਤੇ ਚੰਗੇ ਰੱਖਣੇ ਆ ਤਾਂ ਘੱਟ ਬੋਲੋ ਸੋਚ ਕੇ ਬੋਲੋ।

Written by:

 Jagdeep Singh Dhunna

KhalsaGold...xtra pure

22c hallmarked jeweller

7988202029

Ellenabad..125102

Sirsa Haryana


Comments

Popular posts from this blog

क्या JJP वाले पक्के भाजपा वाले हो जाएंगे.Will JJP merge with BJP JJP का राजनीतिक भविष्य आगामी विधान सभा चुनावों में क्या रहेगा। गंठबंधन तो आखरी सांसो पर ? BJP/JJP Alliance on last breath.

North Korea's Economy Faces a Potential Threat to Kim Jong-un's Rule as Dollarization Takes Hold

ਅਮਰੀਕਾ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਪੀਡ ਚੈਕ ਕੀਤੀ।ਲਗਜ਼ਰੀ ਗੱਡੀ ਦੌੜਾ ਕੇ ਸਪੀਡੋ ਸਪੀਡੀ ਹੋ ਗਏ ਰਾਜਾ ਵੜਿੰਗ