ਆਨੰਦ ਮੈਰਿਜ ਐਕਟ 2016 ਚੰਡੀਗੜ ਵਿੱਚ ਲਾਗੂ।ਸਿੱਖ ਵਿਆਹ ਹੁਣ ਐਕਟ ਅਧੀਨ ਰਜਿਸਟਰਡ ਹੋ ਸਕਣਗੇ। ਸੀ ਐਮ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ
ਸਿੱਖ ਕੌਮ ਵਿਚ ਵਿਆਹ
ਸਿੱਖ ਵਿਆਹ ਦੀਆਂ ਰਸਮਾਂ ਨੂੰ 'ਆਨੰਦ ਕਾਰਜ' ਵਜੋਂ ਜਾਣਿਆ ਜਾਂਦਾ ਹੈ ਜਿਸਦਾ ਅਰਥ ਹੈ ਅਨੰਦਮਈ ਸਮਾਗਮ। ਪਹਿਲਾਂ, ਰਵਾਇਤੀ ਸਿੱਖ ਵਿਆਹ ਨੂੰ ਕਾਨੂੰਨੀ ਵਿਆਹ ਨਹੀਂ ਮੰਨਿਆ ਜਾਂਦਾ ਸੀ। ਭਾਰਤ ਦੇ ਹੋਰ ਭਾਈਚਾਰਿਆਂ ਵਾਂਗ, ਸਿੱਖ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਮਾਜਿਕ ਕਾਨੂੰਨਾਂ ਨੂੰ ਕਾਨੂੰਨੀ ਤੌਰ 'ਤੇ ਸਵੀਕਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਵਿਆਹ ਐਕਟ ਨਾਲ ਸ਼ੁਰੂਆਤ ਕੀਤੀ ਗਈ ਜਿਸਨੂੰ ਆਨੰਦ ਮੈਰਿਜ ਐਕਟ ਕਿਹਾ ਜਾਂਦਾ ਹੈ।।ਸਿੱਖ ਕੌਮ ਵਿੱਚ ਜਦੋਂ ਜੋੜੇ ਦਾ ਵਿਆਹ ਹੁੰਦਾ ਹੈ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਆਨੰਦ ਕਾਰਜ ਕੀਤਾ ਜਾਂਦਾ ਹੈ ਤੇ ਇਸ ਸੁਹਾਗੇ ਸਮੇਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਦੁਆਰਾ ਉਚਾਰੀਆਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਤੇ ਵਿਆਹੁਤਾ ਜੋੜਾ ਤੇ ਦੋਨੋ ਪਰਿਵਾਰ ਤੇ ਸਾਰੀ ਸੰਗਤ ਇਹ ਲਾਵਾਂ ਦਾ ਪਾਠ ਸੁਣਦੀ ਹੈ ।ਉਸ ਉਪਰੰਤ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਜੋੜੇ ਦੇ ਸੁਖੀ ਵਿਆਹੁਤਾ ਜੀਵਨ ਚ ਖੁਸੀਆਂ ਤੇ ਤੰਦਰੁਸਤੀ ਦੀ ਅਰਦਾਸ ਕੀਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਬਣਾਈ ਮਰਿਆਦਾ ਦੇ ਅਨੁਸਾਰ ਚਾਰ ਲਾਵਾਂ ਲੈਣੀਆ ਹੀ ਸਭ ਤੋਂ ਪ੍ਰਮੁੱਖ ਐਕਟ ਹੈ।।ਪਰ ਸਮੇਂ ਦੇ ਹਿਸਾਬ ਦੇ ਜਰੂਰਤ ਦੇ ਅਨੁਸਾਰ ਇਸ ਕਾਨੂੰਨ ਨੂੰ ਬਣਾਇਆ ਗਿਆ ਹੈ।
1909 ਵਿੱਚ ਬਣਾਇਆ ਸੀ, ਪਰ ਲਾਗੂ ਨਹੀਂ ਹੋਇਆ
ਆਨੰਦ ਮੈਰਿਜ਼ ਐਕਟ ਪਹਿਲੇ ਬਾਰ ਬ੍ਰਿਟਿਸ਼ ਕਾਲ ਵਿੱਚ 1909 ਵਿੱਚ ਬਣਿਆ ਸੀ। ਪਰ ਲਾਗੂ ਨਹੀਂ ਹੋ ਸਕਿਆ ਸੀ।2007 ਵਿਚ ਜਦੋਂ ਸੁਪਰੀਮ ਕੋਰਟ ਨੇ ਸਾਰੇ ਧਰਮਾਂ ਲਈ ਮੈਰਿਜ਼ ਜ਼ਰੂਰੀ ਬਣਾਇਆ ਹੈ ਤਾਂ ਸਿੱਖ ਭਾਈਚਾਰੇ ਨੇ ਆਨੰਦ ਮੈਰਿਜ਼ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਹੁਣ ਤੱਕ ਸਿਖਾਂ ਦੇ ਵਿਆਹ ਹਿੰਦੂ ਮੈਰਿਜ਼ ਐੱਕਟ ਦੇ ਹੇਠਾਂ ਦਰਜ ਹੋ ਰਹੇ ਸਨ।
ਸਿੱਖ ਧਰਮ ਵਿੱਚ ਤਲਾਕ ਦੀ ਕੋਈ ਵਿਵਸਥਾ ਨਹੀਂ ਹੈ। ਇਹੀ ਕਾਰਨ ਹੈ ਕਿ ਇਸ ਨੂੰ ਐਕਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਐਕਟ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ। ਫਿਲਹਾਲ ਤਲਾਕ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਹਿੰਦੂ ਮੈਰਿਜ ਐਕਟ ਤਹਿਤ ਹੀ ਕੀਤਾ ਜਾਵੇਗਾ।
ਬਹੁਤੇ ਸਿੱਖਾਂ ਨੇ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਨਹੀਂ ਕਰਵਾਏ। ਇਸ ਲਈ ਉਨ੍ਹਾਂ ਕੋਲ ਵਿਆਹ ਦਾ ਕੋਈ ਸਬੂਤ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਰਾਜਸਥਾਨ ਅਤੇ ਦਿੱਲੀ ਸਮੇਤ 22 ਰਾਜਾਂ ਨੇ ਇਸ ਐਕਟ ਨੂੰ ਲਾਗੂ ਕੀਤਾ ਹੈ ਪਰ ਛੇ ਸਾਲ ਪਹਿਲਾਂ ਜਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਇਸ ਨੂੰ ਸਹੀ ਪਰੋਪਰ ਤਰੀਕੇ ਵਿੱਚ ਲਾਗੂ ਨਹੀਂ ਕੀਤਾ ਗਿਆ।ਸਿੱਖ ਆਪਣੇ ਵਿਆਹ ਨੂੰ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਵਾ ਸਕਦੇ ਹਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸਮਾਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸੂਬੇ ਵਿੱਚ ਸਿੱਖਾਂ ਲਈ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਆਨੰਦ ਮੈਰਿਜ ਐਕਟ, 2016 ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇਗਾ।ਹੁਣ ਕਾਨੂਨੀ ਰੂਪ ਵਿੱਚ ਇਹ ਲਾਗੂ ਹੋ ਚੁੱਕਾ ਹੈ
ਭਾਰਤੀ ਸੰਸਦ ਨੇ ਆਨੰਦ ਮੈਰਿਜ ਸੋਧ ਬਿੱਲ 2012 ਪਾਸ ਕਰ ਦਿੱਤਾ ਸੀ
2012 ਵਿੱਚ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਨੇ ਆਨੰਦ ਮੈਰਿਜ ਸੋਧ ਬਿੱਲ 2012 ਪਾਸ ਕੀਤਾ ਸੀ। ਇਸ ਬਿੱਲ ਨੇ 1909 ਦੇ ਆਨੰਦ ਮੈਰਿਜ ਐਕਟ ਵਿੱਚ ਸੋਧ ਕਰਕੇ ਸਿੱਖ ਪਰੰਪਰਾਗਤ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ, ਜਿਸ ਦੇ ਨਤੀਜੇ ਵਜੋਂ ਆਨੰਦ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਗਈ। ਸੰਸ਼ੋਧਿਤ ਆਨੰਦ ਮੈਰਿਜ ਬਿੱਲ ਮੁਤਾਬਕ ਇਸ ਨਵੇਂ ਕਾਨੂੰਨ ਤਹਿਤ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਵਾਲੇ ਜੋੜਿਆਂ ਨੂੰ ਕਿਸੇ ਹੋਰ ਕਾਨੂੰਨ ਤਹਿਤ ਆਪਣਾ ਵਿਆਹ ਰਜਿਸਟਰਡ ਨਹੀਂ ਕਰਵਾਉਣਾ ਪਵੇਗਾ।
ਚੰਡੀਗੜ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਖੁਸ਼ਖਬਰੀ ਦੀ ਖਬਰ ਹੈ। ਹੁਣ ਸ਼ਹਿਰ ਵਿੱਚ ਸਿੱਖ ਰੀਤਿ-ਰਿਵਾਜਾਂ ਦੇ ਅਨੁਸਾਰ ਸਾਰੀਆਂ ਸ਼ਾਦੀਆਂ ਆਨੰਦ ਮੈਰਿਜ਼ ਐਕਸਟ 1909 ਦੇ ਅਧੀਨ ਸਰਕਾਰੀ ਤੌਰ ਤੇ ਰਜਿਸਟਰਡ ਹੋ ਸਕਦੀਆਂ ਹਨ। ਯੂਟੀ ਪ੍ਰਸ਼ਾਸਨ ਨੇ ਚੰਡੀਗੜ ਆਨੰਦ ਮੈਰਿਜ਼ ਨੂੰ ਲਾਗੂ ਕੀਤਾ ਹੈ।
ਆਨੰਦ ਮੈਰਿਜ ਐਕਟ ਲਈ ਲੋੜੀਂਦੇ ਦਸਤਾਵੇਜ਼
1. ਲਾੜੇ ਅਤੇ ਲਾੜੇ ਦੀ ਪਛਾਣ ਦਾ ਸਬੂਤ।
2. ਲਾੜੇ ਅਤੇ ਲਾੜੇ ਦੀ ਉਮਰ ਦਾ ਸਬੂਤ।
3. ਗੁਰਦੁਆਰਾ ਸਾਹਿਬ ਤੋਂ ਮੈਰਿਜ ਸਰਟੀਫਿਕੇਟ
4. ਦੋ ਗਵਾਹਾਂ ਦੀ ਪਛਾਣ ਦਾ ਸਬੂਤ।
5. ਵਿਆਹ ਦੀ ਰਸਮ ਦੀਆਂ ਤਸਵੀਰਾਂ ਦੇ ਨਾਲ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਗਵਾਹਾਂ ਦੀਆਂ ਫੋਟੋਆਂ।
6. ਵਿਆਹ ਦੇ 90 ਦਿਨਾਂ ਬਾਅਦ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਦੇ ਮਾਮਲਿਆਂ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਵਿੱਚ ਦੇਰੀ ਬਾਰੇ ਹਲਫੀਆ ਬਿਆਨ।
7. ਵਿਆਹੇ ਜੋੜੇ (ਸਾਂਝੀ) ਦੀਆਂ ਪੰਜ ਪਾਸਪੋਰਟ ਆਕਾਰ ਦੀਆਂ ਤਸਵੀਰਾਂ।
ਇਸ ਦਫਤਰ ਵਿੱਚ ਤੁਸੀਂ ਆਨੰਦ ਮੈਰਿਜ ਐਕਟ ਅਧੀਨ ਵਿਆਹ ਦੇ ਰਜਿਸਟ੍ਰੇਸ਼ਨ ਲਈ ਅਰਜੀ ਦੇ ਸਕਦੇ ਹੋ
ਬਿਨੈਕਾਰ ਮੈਰਿਜ ਬ੍ਰਾਂਚ (ਵਿੰਡੋ ਨੰ. 5), ਗਰਾਊਂਡ ਫਲੋਰ, ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ-17, ਚੰਡੀਗੜ੍ਹ ਤੋਂ ਬਿਨੈ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਔਫਲਾਈਨ ਮੋਡ ਵਿੱਚ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਕੰਪਲਸਰੀ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2012 ਦੇ ਤਹਿਤ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਮੈਰਿਜ ਸਰਟੀਫਿਕੇਟ ਪ੍ਰਦਾਨ ਕਰਨ ਲਈ ਪਹਿਲਾਂ ਤੋਂ ਲਾਗੂ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ ਤਾਂ ਜੋ ਆਨੰਦ ਮੈਰਿਜ ਐਕਟ ਅਧੀਨ ਅਪਲਾਈ ਕਰਨ ਵਾਲੇ ਬਿਨੈਕਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਣ।
ਸਭ ਤੋਂ ਪਹਿਲਾ ਤਾਂ ਇਹ ਗੱਲ ਨੂੰ ਹਰ ਇਕ ਸਿੱਖ ਸਿਰ ਝੁਕਾਉਂਦਾ ਹੈ ਕਿ ਗੁਰੂ ਸਾਹਿਬ ਦੀ ਬਣਾਈ ਮਰਿਆਦਾ ਦੇ ਅਨੁਸਾਰ ਚਾਰ ਲਾਵਾਂ ਲੈਣੀਆ ਹੀ ਸਭ ਤੋਂ ਪ੍ਰਮੁੱਖ ਐਕਟ ਹੈ।।ਪਰ ਸਮੇਂ ਦੇ ਹਿਸਾਬ ਦੇ ਜਰੂਰਤ ਦੇ ਅਨੁਸਾਰ ਇਸ ਕਾਨੂੰਨ ਨੂੰ ਬਣਾਇਆ ਗਿਆ ਹੈ। ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਮੁੱਖ ਮੰੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਸਾਰੇ ਪੰਜਾਬੀਆ ਨੂੰ ਕਰਨਾ ਚਾਹੀਦਾ ਹੈ ਕਿ ਓਹਨਾਂ ਆਪਣਾ ਵਾਅਦਾ ਪੂਰਾ ਕੀਤਾ ਹੈ।।ਪਹਿਲਾਂ ਅਕਾਲੀਆਂ ਤੇ ਕਾਗਰਸ ਦੀਆਂ ਸਰਕਾਰਾਂ ਪਤਾ ਨਹੀਂ ਸੁੱਤੀਆਂ ਹੀ ਪਈਆਂ ਰਹੀਆਂ ਜਿਹੜੀਆਂ ਹੋਰ 22 ਰਾਜਾਂ ਚ ਇਹ ਐਕਟ ਲਾਗੂ ਹੋਣ ਦੇ ਬਾਵਜੂਦ ਪੰਜਾਬ ਚ ਨਹੀਂ ਕਰਵਾ ਸਕੇ ਜਿੱਥੇ ਸਭ ਤੋਂ ਵੱਧ ਪੰਜਾਬੀ ਰਹਿੰਦੇ ਆ।।ਹੁਣ ਕਾਨੂੰਨ ਤੌਰ ਤੇ ਸਿੱਖ ਕੌਮ ਦੀ ਪਹਿਚਾਣ ਹੋਰ ਪੁਖਤਾ ਹੋਈ ਹੈ ਤੇ ਸਾਡੇ ਗੁਰੂਆਂ ਦੁਆਰਾ ਚਾਰ ਲਾਵਾਂ ਚ ਗ੍ਰਹਿਸਥ ਜੀਵਨ ਸਿੱਖਿਆ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਆਪਣੇ ਜੀਵਨ ਦੇ ਇਕ ਨਵੇਂ ਅਧਿਆਏ ਨੂੰ ਸ਼ੁਰੂ ਕਰਕੇ ਗੁਰਸਿੱਖ ਸੇਵਾ ਤੇ ਸਿਮਰਨ ਕਰਦੇ ਹੋਏ ਇਸ ਜੀਵਨ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।।
ਜਿਸ ਤਰਾਂ ਨਵਜੋਤ ਸਿੰਘ ਦਾ ਕਰਤਾਰਪੁਰ ਲਾਂਘੇ ਲਈ ਯੋਗਦਾਨ ਸੀ ਤੇ ਓਹਨਾਂ ਦਾ ਧੰਨਵਾਦ ਕਰਨਾ ਬਣਦਾ ਇਸ ਤਰਾਂ ਹੀ ਭਗਵੰਤ ਸਿੰਘ ਮਾਨ ਜੀ ਦਾ ਵੀ ਇਸ ਸ਼ੁਭ ਕਾਰਜ ਲਈ ਧੰਨਵਾਦ ਹਰ ਪੰਜਾਬੀ ਨੂੰ ਕਰਨਾ ਚਾਹੀਦਾ ਹੈ।।ਇਹ ਪੋਸਟ ਰਾਜਨੀਤਿਕ ਨਹੀਂ ਹੈ
ਧੰਨਵਾਦ
ਜਗਦੀਪ ਸਿੰਘ ਧੁੰਨਾ +917988202029
Comments
Post a Comment