Update 14/06/2023 ਕਨੈਡਾ ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆ ਦੇ ਮਾਮਲੇ ਚ ਵੱਡਾ ਅਪਡੇਟ। ਕਨੇਡੀਅਨ ਪੀ ਐਮ ਟਰੂਡੋ ਨੇ ਇਸ ਮਸਲੇ ਤੇ ਕੀ ਕਿਹਾ ??
Update 14/06/2023
ਕੈਨੇਡਾ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸਹਿਮਤੀ ਪ੍ਰਗਟਾਈ ਹੈ ਕਿ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਫਰੈਂਡਜ਼ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਇਸ ਬਿਆਨ ਨੂੰ ਵਿਿਦਆਰਥੀਆਂ ਲਈ ਵੱਡੀ ਰਾਹਤ ਦੱਸਿਆ ਹੈ। ਪ੍ਰਵਾਸੀ ਮੰਤਰੀ ਨੇ ਹਾਊਸ ਤੋਂ ਕਿਹਾ ਹੈ ਕਿ ਸਰਕਾਰ ਇੱਕ "ਪ੍ਰਕਿਰਿਆ" 'ਤੇ ਹੈ ਤਾਂ ਜੋ ਬੇਕਸੂਰ ਵਿਦਿਆਰਥੀ ਕੈਨੇਡਾ ਵਿੱਚ ਰਹਿ ਸਕਣ।
ਕਨੈਡਾ ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆ ਦੇ ਮਾਮਲੇ ਚ ਵੱਡਾ ਅਪਡੇਟ। ਕਨੇਡੀਅਨ ਪੀ ਐਮ ਟਰੂਡੋ ਨੇ ਇਸ ਮਸਲੇ ਤੇ ਕੀ ਕਿਹਾ
ਕਨੇਡਾ ਚ ਮਾਰਚ ਤੋਂ 700 ਦੇ ਕਰੀਬ ਭਾਰਤੀ ਵਿਦਿਆਰਥੀ ਜ਼ਿਆਦਾਤਰ ਪੰਜਾਬ ਦੇਸ਼ ਨਿਕਾਲੇ ਦੇ ਡਰ ਦਾ ਸਾਹਮਣਾ ਕਰ ਰਹੇ ਹਨ।ਕਿਉਂਕਿ ਉੱਥੋਂ ਦੇ ਅਧਿਕਾਰੀਆਂ ਨੇ ਵਿਦਿਅਕ ਸੰਸਥਾਵਾਂ ਲਈ ਉਹਨਾਂ ਦੇ ਆਫਰ ਲੈਟਰ ਜਾਅਲੀ ਪਾਏ ਸਨ।ਇਹ ਮਾਮਲਾ ਮਾਰਚ ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਪੱਕੀ ਰਿਹਾਇਸ਼ ਲਈ ਅਪਲਾਈ ਕੀਤਾ ਸੀ।ਪਰ ਇਸ ਵਿਚ ਵਿਦਿਆਰਥੀਆ ਦਾ ਕੋਈ ਵੀ ਕਸੂਰ ਨਹੀਂ ਹੈ।।ਉਹਨਾਂ ਨੂੰ ਵਿਕਟਿਮ ਬਣਾਇਆ ਗਿਆ ਹੈ।।।
ਕਨੇਡੀਅਨ ਪੀ ਐਮ ਜਸਟਿਨ ਟਰੂਡੋ ਨੇ ਇਸ ਮਾਮਲੇ ਤੇ ਕੀ ਕਿਹਾ
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫਰਜ਼ੀ ਆਫਰ ਲੈਟਰਾਂ ਮਾਮਲੇ ਤੋਂ ਬਹੁਤ ਡੂੰਘਾਈ ਨਾਲ ਜਾਣੂ ਹਾਂ। ਸਪੱਸ਼ਟ ਤੌਰ 'ਤੇ ਸਾਡਾ ਧਿਆਨ ਦੋਸ਼ੀਆਂ ਦੀ ਪਛਾਣ ਕਰਨ ਤੇ ਹੈ ਨਾ ਕਿ ਪੀੜਤਾਂ ਨੂੰ ਸਜ਼ਾ ਦੇਣ ਤੇ ਟਰੂਡੋ ਨੇ ਕਿਹਾ। ਉਹਨਾਂ ਅੱਗੇ ਕਿਹਾ ਧੋਖਾਧੜੀ ਦੇ ਪੀੜਤਾਂ ਨੂੰ ਆਪਣੀ ਸਥਿਤੀ ਦਾ ਪ੍ਰਦਰਸ਼ਨ ਕਰਨ ਅਤੇ ਆਪਣੇ ਕੇਸ ਦੇ ਸਮਰਥਨ ਲਈ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ।ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਦੇਸ਼ ਲਈ ਕੀਤੇ ਗਏ ਵਡਮੁੱਲੇ ਯੋਗਦਾਨ ਨੂੰ ਪ੍ਰਮੁੱਖ ਰੱਖਦੇ ਹੋਏ ਧੋਖਾਧੜੀ ਦੇ ਪੀੜਤਾਂ ਦੀ ਸਹਾਇਤਾ ਲਈ ਸਰਕਾਰ ਪੂਰੀ ਤਰਾਂ ਵਚਨਬੱਧ ਹੈ ਤੇ ਇਹਨਾ ਵਿਦਿਆਰਥੀਆ ਨਾਲ ਪੂਰਾ ਨਿਆ ਹੋਵੇਗਾ।।
ਪਾਰਲੀਮੈਂਟ ਕਮੇਟੀ ਨੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਅਤੇ ਉਨ੍ਹਾਂ ਦੇ ਸਟਾਫ ਨੂੰ ਸਥਿਤੀ ਬਾਰੇ ਸੰਖੇਪ ਜਾਣਕਾਰੀ ਦੇਣ ਲਈ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਸੰਸਦ ਮੈਂਬਰ ਜੈਨੀ ਕਵਾਨ ਨੇ ਕਿਹਾ ਜੋ ਵਿਦਿਆਰਥੀ ਧੋਖਾਧੜੀ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।ਮੈਂ ਇਨ੍ਹਾਂ 'ਚੋਂ ਕਈਆਂ ਨਾਲ ਮੁਲਾਕਾਤ ਕੀਤੀ ਹੈ, ਹੁਣ ਉਹ ਇੰਨੀ ਭਿਆਨਕ ਸਥਿਤੀ 'ਚ ਹਨ। ਉਨ੍ਹਾਂ ਦੇ ਪੈਸੇ ਖਤਮ ਹੋ ਚੁੱਕੇ ਹਨ ਅਤੇ ਉਹ ਭਿਆਨਕ ਸਥਿਤੀ 'ਚ ਫਸੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਦੇਸ਼ ਨਿਕਾਲੇ ਦੇ ਆਦੇਸ਼ ਵੀ ਆ ਚੁੱਕੇ ਹਨ।।
ਲਿਬਰਲ ਸੰਸਦ ਮੈਂਬਰ ਸ਼ਫਕਤ ਅਲੀ ਨੇ ਕਿਹਾ ਸਾਨੂੰ ਉਨ੍ਹਾਂ ਵਿਦਿਆਰਥੀਆਂ ਪ੍ਰਤੀ ਹਮਦਰਦੀ ਰੱਖਣ ਦੀ ਜ਼ਰੂਰਤ ਹੈ, ਅਤੇ ਇਸ ਸਥਿਤੀ ਵਿੱਚ ਸ਼ੋਸ਼ਣ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਮਾਸੂਮ ਵਿਦਿਆਰਥੀਆਂ ਦੇ ਮੁੱਦੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਪੰਜਾਬ ਸਰਕਾਰ ਨੇ ਕੇਂਦਰ ਤੋਂ ਮਦਦ ਦੀ ਕੀਤੀ ਮੰਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ, ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਕੈਨੇਡਾ ਤੋਂ ਜਬਰੀ ਵਾਪਸੀ ਦਾ ਸਾਹਮਣਾ ਕਰ ਰਹੇ ਲਗਭਗ 700 ਵਿਦਿਆਰਥੀਆਂ ਦੇ ਮੁੱਦੇ ਦੇ ਹੱਲ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਧਾਲੀਵਾਲ ਨੇ ਕਿਹਾ ਕਿ ਠੱਗ ਟਰੈਵਲ ਏਜੰਟਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਦੇ ਗਲਤ ਕਾਲਜਾਂ ਵਿੱਚ ਫਸਾਇਆ ਗਿਆ ਹੈ ਅਤੇ ਉਨ੍ਹਾਂ ਦੀ ਵਤਨ ਵਾਪਸੀ ਨੂੰ ਰੋਕਣ ਅਤੇ ਇਨ੍ਹਾਂ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਤੋਂ ਵਰਕ ਪਰਮਿਟ ਦਿਵਾਉਣ ਲਈ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਅਸੀਂ ਇਸ ਮੁੱਦੇ ‘ਤੇ ਕੈਨੇਡਾ ਦੇ ਸੰਪਰਕ ਵਿੱਚ ਹਾਂ ।ਜੇਕਰ ਇੰਨ੍ਹਾਂ ਵਿਦਿਆਰਥੀਆਂ) ਨੂੰ ਗੁੰਮਰਾਹ ਕਰਨ ਵਾਲੇ ਕੁਝ ਲੋਕ ਹਨ ਤਾਂ ਦੋਸ਼ੀ ਧਿਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਵਿਦਿਆਰਥੀ ਨੂੰ ਸਜ਼ਾ ਦੇਣਾ ਬੇਇਨਸਾਫ਼ੀ ਹੈ ਜਿੰਨਾ ਨੇ ਕਨੇਡਾ ਦੀ ਧਰਤੀ ਤੇ ਸਿੱਖਿਆ ਪ੍ਰਾਪਤ ਕੀਤੀ ਹੈ,
ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੁੱਦੇ 'ਤੇ ਹਾਊਸ ਆਫ ਕਾਮਨਜ਼ 'ਚ ਬਿਆਨ ਦਿੱਤਾ ਹੈ
ਆਓ ਆਪਾਂ ਵੀ ਸਾਰੇ ਆਪਣੇ ਆਪਣੇ ਲੇਵਲ ਤੇ ਇਹਨਾਂ ਬੇਕਸੂਰ ਵਿਦਿਆਰਥੀਆਂ ਦਾ ਸਾਥ ਦੇਈਏ।।ਤਾਕਿ ਇਹ ਸਭ ਤੇ ਇਹਨਾਂ ਦੇ ਪਰਿਵਾਰ ਓਹ ਸਜਾ ਨਾ ਭੁਗਤਣ ਜਿਸ ਲਈ ਇਹਨਾਂ ਕੋਈ ਗਲਤੀ ਨਹੀਂ ਕੀਤੀ।।ਇਸ ਪੋਸਟ ਨੂੰ ਸ਼ੇਅਰ ਕਰ ਦਿਓ।ਕਮੈਂਟ ਜਰੂਰ ਲਿਖਿਓ।।।।
ਜਗਦੀਪ ਸਿੰਘ ਧੁੰਨਾ (ਜਯ)
ਖਾਲਸਾ ਗੋਲਡ..ਸਭ ਤੋਂ ਖਰਾ
22 ਕੈਰੇਟ ਹਾਲਮਾਰਕ ਗਹਿਣੇ
Gold and silver
+917988202029
Comments
Post a Comment